Map Graph

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਪੰਜਾਬ ਸਰਕਾਰ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ ਅਧੀਨ ਸਥਾਪਿਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਆਪਣੇ ਆਪ ਨੂੰ ਖੇਤਰਫਲ ਜੋ ਕਿ 600+ ਏਕੜ, ਅਤੇ ਇਕੋ ਹੀ ਕੈਪਸ ਵਿੱਚ ਵਿਦਿਆਰਥੀਆ ਦੀ ਗਿਣਤੀ ਮੁਤਾਬਕ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਮੰਨਦੀ ਹੈ। ਇਹ ਯੂਨੀਵਰਸਿਟੀ ਨੈਸ਼ਨਲ ਹਾਈਵੇ 1 (ਭਾਰਤ) ਤੇ ਸ਼ਹਿਰ ਫਗਵਾੜਾ ਵਿੱਖੇ ਸਥਿਤ ਹੈ। ਇਸ ਯੂਨੀਵਰਸਿਟੀ ਵਿੱਚ 28 ਰਾਜ ਅਤੇ 26 ਦੇਸ਼ਾਂ ਦੇ 25,000 ਵਿਦਿਆਰਥੀ ਵੱਖ ਵੱਖ ਕੋਰਸਾਂ ਵਿੱਚ ਸਿੱਖਿਆ ਗ੍ਰਹਿਣ ਕਰਦੇ ਹਨ। ਇਸ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਟ ਕਮਿਸ਼ਨ ਐਕਟ 1956 ਦੇ ਸ਼ੈਕਸਨ 2(f) ਅਨੁਸਾਰ ਮਾਨਤਾ ਹੈ।

Read article
ਤਸਵੀਰ:Lovely_Professional_University_(LPU),_Jalandhar-Phagwara_Highway,_Jalandhar.jpg